Thursday, June 30, 2011

ਮਿਤਰਾਂ

ਦੁਖਿਯਾਰੇ ਦਿਲ ਦਾ ਪਿਯਾਰ ਬਣ ਮਿਤਰਾਂ ,
      ਦਿਲ ਦਿਯਾਂ ਪੀੜ ਦਾ ਉਚਾਰ ਬਣ ਮਿਤਰਾ --

ਅੰਖਿਯਾਂ ਤੇ ਨੂਰ ਦਾ ਅਧਾਰ   ਬਣ ਮਿਤਰਾਂ ,
       ਔਖੀ ਜਿੰਦੜੀ ਦਾ  ਚਿਰਾਗ ਬਣ ਮਿਤਰਾਂ --

ਦਿਲ   ਉਤੇ  ਲਿਖਿਯਾ ਕਹਾਣੀ  ਦਿਲਵਾਲਿਯਾ,
        ਪਢ਼ਯਾ   ਜ਼ਮਾਨਾ , ਸੁਆਲੀ   ਦਿਲਵਾਲਿਯਾ  ,

ਬਨੁਯਾ  ਨ  ਤੋੜੀਂ ,ਕਰਾਰ ਬਣ ਮਿਤਰਾਂ , 
     ਪਾਯੀਆਂ ਜੇ ਦਿਲ ,ਦਿਲਦਾਰ ਬਣ ਮਿਤਰਾਂ --

ਕਹੰਦੇ ਨੇ ਸਾਰਿਯਾਂ  , ਸੁਨਿਯਾ ਨਾ ਕੋਯੀ ,
        ਰਾਹਾਂ ਦਾ ਟੋਆ ਨੂ, ਭਰਿਯਾ  ਨਾ ਕੋਯੀ  ,

ਮੁਸੀਬਤਾਂ ਦੀ ਜੰਗ ਦਾ ,ਕਟਾਰ ਬਣ ਮਿਤਰਾਂ ,
      ਮਾਰੂਥਲਾਂ ਵਿਚ ਠੰਢਿਯਾਂ ਬਯਾਰ ਬਣ ਮਿਤਰਾ --

ਹੰਜੂਆਂ ਤੇ ਆਂਖ ਦਾ, ਹਿਸਾਬ ਕਦੋਂ ਮਿਲਿਯਾ,
      ਕਾਂਡੀਆਂ ਤੋਂ ਫੁੱਲ ਨੂ , ਸ਼ਬਾਬ ਕਦੋਂ ਮਿਲਿਯਾ  ,

ਕ੍ਜਯਾ ਜੇ  ਆਬਰੂ ,ਤਾਂ ਨਕਾਬ  ਬਣ ਮਿਤਰਾਂ ,
        ਮਹਕ ਉਠੇ ਵਿਹਣਾ, ਗੁਲਾਬ  ਬਣ   ਮਿਤਰਾਂ ----

                                           ਉਦਯ ਵੀਰ ਸਿੰਘ .






Tuesday, June 21, 2011

ਪੀੜ

ਆਸਮਾਨ   ਨੀਵਾਂ   ਹੋ ਗਿਆ ,
   ਗਰੂਰ    ਨੀਵਾਂ   ਨਾ    ਹੋਯਾ ,
    ਸਾਂਝ ਤੇ ਸਵੇਰ ਨੀਵੀਂ ਹੋ ਗਯਿਯਾਂ,
      ਬੇ -  ਸਊਰ   ਨੀਵਾਂ    ਨਾ    ਹੋਯਾ-

ਦਰਖਤਾਂ ਦਾ ਵਜੂਦ ਬਯਾਨ ਕਰਦਾ ਵੇ ,
  ਕਾਯਮ     ਹਨ     ਮਿਸ਼ਾਲ     ਬਣਕੇ
   ਅਸੀਂ  ਤਾਂ  ਝੁਕ   ਗਏ , ਗੁਜਰ ਗਿਆ ,
      ਤੁਫਾਨ       ਨੀਵਾਂ        ਨਾ      ਹੋਆ -

ਸੁਣਾ    ਕੇ    ਬਾਣੀਆ    ਰਹਿਬਰ    
  ਦਿਲ      ਦਾ    ਬੂਹਾ   ਖੋਲ  ਦਿੱਤਾ  ,
    ਹਨੇਰੇ    ਵਿਚ    ਰਹਿ   ਗਿਆ  ਖੁਦ ,
      ਹੰਕਾਰ     ਨੀਵਾਂ       ਨਾ         ਹੋਆ -

ਸੌਹ  ਖਾਦੀ  ਸੀ,  ਅਸੂਲ ਦਾ ,
  ਬੇ  -   ਅਸੂਲ    ਹੋ      ਗਿਆ ,
   ਮਤ  ਤੋਂ ਡਿਗ ਪਿਆ,ਕਮ੍ਬਖ਼ਤ
      ਮਨ      ਨੀਵਾਂ      ਨਾ      ਹੋਆ-

ਮੀਂਹ ਉੱਤੇ  ਭਰੋਸਾ ਸੀ ਅਟੂਟ ਮੈਨੂ
  ਭਿਜਾਂਗੇ ਜੀ ਭਰ ਕੇ   ਨੇਹ    ਵਿਚ ,
    ਲਬ੍ਦੀ ਆਂਖਾਂ ਉੱਤੇ ਅਸਮਾਨ ਵਿਚ
      ਫਰੇਬੀ      ਨੀਵਾਂ      ਨਾ       ਹੋਆ-

ਨਿਬੇੜ ਨਾ ਹੋਏ ,ਮਸੀਹੀ ਦੇ  ਮਸਲੇ
   ਮੰਜਿਲਾਂ     ਹੋਰ       ਰਾਹਾਂ    ਦੀ ,
     ਚਿਰਾਗ     ਰੋਸਨ  ਹੋ       ਗਿਆ ,
       ਹਨੇਰਾ    ਨੀਵਾਂ    ਨਾ         ਹੋਆ -

ਉਦਯ  ਕਜ  ਕੇ ਚੱਦਰ   ਪਿਆਰ ਦੀ ,
  ਸੁਪਣੇ ਸਜਾਉਣਗੇ ਜੇ ਵਖਤ ਮਿਲਿਆ
   ਉਡੀਕਾਂ  ਵਿਚ   ਅੰਖ  ਨੀਵੀਂ ਹੋ  ਗਈ ,
     ਜਜਬਾਤ      ਨੀਵਾਂ      ਨਾ        ਹੋਆ-

                                - ਉਦਯ ਵੀਰ  ਸਿੰਘ .
     
   
   





 






Friday, June 10, 2011

ਫਰਾਖ



ਕਸ਼੍ਤੀ ਸਵਾਲ ਬੇਮਿਸਾਲ ਕਰਦੀ  ਨੇ .
   ਮੌਜ    ਤੇਰਾ     ਇਰਾਦਾ     ਕੀ     ਹੈ   ,
     ਸਾਡੀ ਆਦਤ ਨਹੀਂ ਕਦੀ ਖੌਫਜਦਾ ਹੋਣਾਂ ,
        ਤੁਫਾਨ   ਤੋਂ    ਖੇਡਣਾ   ਸ਼ੌਕ   ਹੈ   ਸਾਡਾ--

ਕਦੀਂ ਪਿਯਾਰ ਦਾ ਨਸ਼ਾ ਪਰਵਾਨ ਹੋਵੇ ,
  ਛਕ ਲੇਣਾ ਕਿਥੇ ਐਤਬਾਰ  ਦਾ  ਲੰਗਰ ,
   ਛੱਡ ਜਾਣਗੇ ਸਾਰੇ ਜਦ ਕੱਲੀ ਰਾਹ ਵਿਚ ,
       ਹੌਸਲਾ   ਚਾਹਿਦਾ   ਮੁੜ   ਕੇ  ਆਣ   ਦਾ ---


ਹੰਥ ਵਿਚ ਫੂਲ ਸਬਬ ਬਣ ਦਿਸਦਾ ,
   ਲਿਖਦਾ  ਤਹਰੀਰ ,ਸੁਭਾਗੀ ਤਕਦੀਰ ਦਾ ,
     ਕਾਂਡੀਆਂ   ਦੇ ਨਾਲ ਬੀਤੀ ਔਖੀ ਜਿੰਦਗਾਨੀ ,
        ਪੀਰ ਦਾ ਹਿਸਾਬ ,  ਬੇਸੁਮਾਰ  ਕੋਣ  ਪੁਛਾਦਾ ---

ਪਿਯਾਰ ਦਾ ਜਬਾਬ ਸਾਨੂ ਪਿਯਾਰ ਕਦ ਮਿਲਿਯਾ,
    ਲਿਖਿਯਾ    ਨਸੀਬ      ਇਨਕਾਰ      ਜਿੰਦਗਾਨੀ ,
        ਟੂਟੀਆ   ਸਨੇਹ   ਕੋਣ   ਆਂਖ   ਵਿਚ    ਚੁਕਯਾ ,
         ਸ੍ਨੀਯਾ  ਨਾ ਪੀਰ   ਕੋਯੀ  ਪੀਆਰ   ਦੀ    ਜੁਬਾਨੀ----


ਲਿਖ ਦੀ ਇਬਾਰਤ ਹੁਣ ,ਅਸ਼ਕਾਂ ਦੀ ਧਾਰ ਤੋਂ ,
    ਚਿਹਰਾ   ਕੈਨਵਸ   ਸੋਣੇ   ਰੰਗ   ਭਰ    ਦੇਣਾ ,
       ਮੰਗਾਯਾ    ਉਧਾਰ    ਫਰਾਖ    ਦਿਲ      ਦੌਲਤ ,
           ਸੁਨੀ  ,  ਸੋਣੀ    ਅੰਖਿਯਾਂ  , ਕੁਬੂਲ  ਕਰ  ਲੇਣਾ ---

                                               ਉਦਯ  ਵੀਰ ਸਿੰਘ .
                                                 ੧੦/੦੬/੨੦੧੧