Thursday, December 6, 2012

ਭੁਲ ਜਾਵਾਂ ਰਾਹ...


ਸਾਵਣ  ਦਾ  ਮਹੀਨਾ ਆਯਿਆ,
ਨਾਹ  ਮਿਹ   ਬਰਸਾ
ਬਰਸੇ  ਵੋ   , ਜਿਨਾ   ਨੂ 
ਬਰਸਨਾ   ਨਾਹ   ਸੀ-
*
ਮਿਹਰਬਾਨ ਸੀ ਮੌਤ ਤਰਸ
ਖਾ ਗਈ ਜਿੰਦੜੀ ਉੱਤੇ
ਠੋਕਰ ਨਸੀਬ ਸੇ ਦਿੱਤਾ, 
ਜਮਾਨੇ ਨੇ ਪਿਆਰ ਨਾਲੋਂ -
*
ਕਭੀ ਤੋ ਕਬੂਲ  ਅਪਣੀ
ਖਾਮਿਆ ,ਦਰਗਾਹ  ਵਿਚ ,
ਜੇਡੀ   ਚਾਹ  ਸੀ  ਬਣਨਾ , 
ਜਮਾਨਾ    ਬਣਾ   ਦਿਆ -
*
ਦੁਆਵਾਂ   ਦੇ    ਹਥ   ਮੰਗਦੇ 
ਰਹੇ   ਤਾ   ਉਮਰ
ਨਾਹ  ਦੇਣਾ  ਸਮਾਂ  ਮੰਗਣ  ਦਾ ,
ਸਿਵਾ ਦਰਬਾਰ ਦੇ-
*
ਰਹਤ  ਮਰਯਾਦਾ ਹੋਰ ਪਿਯਾਰ
ਦੇਣਾ ਅਧਾਰ ਦੇਣਾ ,
ਜਦ   ਭੁਲ  ਜਾਵਾਂ  ਰਾਹ   ਤੋਂ ,
ਉਜਿਆਰ   ਦੇਣਾ -

              - ਉਦਯ ਵੀਰ ਸਿੰਘ                                              

Wednesday, December 5, 2012

ਕੀ ਕਹਣਾ-


ਸੁਆਲ    ਕੀ     ਕਰਣਾ,    ਬੇਜੁਬਾਨ   ਤੋਂ
ਪੁਛਣਾ     ਸੀ,     ਪਰਛਾਈ   ਕਿਸਦੀ  ਹੈ-

ਚਲਦੀ  ਖਾਮੋਸ਼ੀਯਾਂ ਵੀਚ ਪਰੇਸ਼ਾਨ ਲਗਦੀ ,
ਸੌੰ   ਖਾਈਆਂ   ਨੇ  ,  ਹਜਾਰ   ਦੋਸਤੀ  ਦਾ -

ਮਿਤਰਤਾ  ਦਾ  ਰੂਪ ਉਜਾਰੇ ਤਿਕ ਨਾਲ ਹੈ
ਛਡਿਆ   ਸਨੇਹ ,ਜਦ ਹਨੇਰਾ ਵਗਾਰਿਯਾ-

ਸੁੱਤੀ ਪਈ  ਕਾਯਾ ਦੀ, ਛਾਯਾ ਬਣਦੀ ਨਹੀਂ
ਤੁਰ  ਚਲਿਆ ,ਜਮਾਨਾ  ਪਿਛੂ  ਆ  ਗਿਆ -


ਨਿਸ਼ਾਨ ਛੱਡਦੇ ਨੇ ਦੋਸਤ ਅਤੇ ਰਕੀਬ ਦੋਨੋਂ
ਇਕ ਸਾਮ ਰਖਦੇ ਨੇ ਇਕ ਮਿਟਾਣਾ ਪੈਂਦਾ ਏ -

ਡੋਡੀ- ਮਾਲੀ  ਦਾ   ਸਨਬੰਧ ਆਤਮਿਕ ਹੈ ,
ਲੈ ਗਿਆ ਬਾਜਾਰ ਵਿਚ ,ਸੌਦਾਈ ਹੋ ਗਿਆ-

                                    -  ਉਦਯ ਵੀਰ ਸਿੰਘ .
,


         


Tuesday, August 21, 2012

ਦੋ ਟਕੇ ਦੀ


ਕਰ ਚਲਿਯਾ,ਨਿਸਾਰ ,
ਦਿਲਾਂ ਦੀ ਪੀਰ ,
ਯਾਦਾਂ ਕੋਲ ਰਖਿ,
ਕਦੋਂ ਸਾਡੀ ਸੀ ...  /

ਕੋਰੇ ਕਾਗਜ ਦਾ ਪੜਿਆ ,
ਸੁਨੇਹਾ ਤੁਸੰਦਾ    ,
ਬੇ -ਆਖਰਾਂ  ਪੜ ਗਿਆ ,
ਮਜਮੂਨ ਦਿਲ ਦਾ..

ਕਹਿੰਦਾ ਰਹਿਆ 
ਫਕੀਰਾਂ ਦੀ ਗਲ.....
ਹੈਰਾਨਗੀ ਹੈ ਕਦੀਂ ,
ਨਾਹ ਟੁਰਿਆ 
ਉਨਾ ਦੇ ਰਾਹ  ਉਤੇ ....


ਪਿਰ ਦੀ ਗਲ,
ਜਬਾਨ ਉਤੇ ,
ਖੰਜਰ ਦਿਲ ਵਿਚ ,
ਲੁਕਾਯੀ ਬੈਠਾ ਹੈ ....

ਪਿਉ ਆਖਦਾ ਹੈ ਪੁਤ ਨੂ 
ਨਾਹ  ਭੁਲੀੰ-
ਸਵਾਂਸ ਰਬ ਦੀ ,
ਸਰੀਰ ਸਾਡੀ ਹੈ...


ਹੁਕੁਮਤਾਂ ਦੀ ਆਵਾਜ ,
ਮਹਿਸੂਸ ਨਾਹ ਹੋਂਦੀ ,
ਲਗਦੀ ਹੈ ਫੁਰਮਾਨ ਆਯਿਆ 
 ਜਮ ਦਾ ..

 ਸੁਨੇਹਾ , ਬੰਡ  ਰਿਹਾ 
ਰਬ ਦੇ ਕੋਲ ਜਾਣਾ ਹੈ ...
ਕਮਾਲ ! ਰਬ ਕੋਲ ਹੈ 
ਪਤਾ ਪੁਛਦਾ  ਰਹਿਆ  ...

ਬੰਦਗੀ ਵਿਚ ਸਨੇਹ ਤੋਂ -
ਨਾਹ ਦੇ ਸਕੀਏ ਪਿਰ ,
ਆਪਣੇ  ਆਪ ਨੂ ਦੇਣਾ , 
ਸਾਨੂ    ਮਿਲ  ਜਾਵੇਗਾ ....

                    ਉਦਯ  ਵੀਰ ਸਿੰਘ   


Saturday, June 23, 2012

ਨਸੀਬ ਹੋ ਗਈ ..


ਨਯਿਯੋੰ  ਲਗਿਆ   ਉਡੀਕਾਂ  ਦਿਯਾਂ  ਡੋਰਿਆ  
ਅੰਖਾਂ  ਖੁਲਿਆ    ਨੀ   ਖੁਲਿਆ   ਸਵੇਰ   ਗਈ-  


ਸਬਦ    ਸੁਣਿਆ  , ਰੂਹਾਨੀ    ਕਿਤਾਬ    ਦੀ 
ਗਲ ਉਲਝੀ   ਸੀ   ਸਾਡੀ , ਨਿਬੇੜ ਹੋ  ਗਈ-


ਦੀਵਾ    ਬਲਿਆ   ,  ਹਨੇਰਾ    ਮੁਕਾਣ   ਲਈ 
ਨੂਰ   ਚਿਹਰੇ   ਦੇ   ਉਤੇ  ,  ਬਧੇਰ    ਹੋ  ਗਈ-


ਮੀਹ   ਬਰਸੇ     ਸ਼ਰਾਫਤ  ਦਿਆ     ਝੂਮ   ਕੇ , 
ਹਡ   ਆਯਿਆ  ਨੇ  ਮੌਜਾ   ਦੀ  ਜੋਰ  ਹੋ  ਗਈ-


ਪ੍ਰੀਤ   ਮੰਗਿਆ  ,   ਜੋ    ਦੇਣਾ  ਮੈਨੂ   ਜਿੰਦੜੀ ,
ਦਾਤ  ,ਰਬ  ਤੇਰੇ ਦਰ  ਦੀ, ਨਸੀਬ   ਹੋ  ਗਈ -


                                          -  ਉਦਯ ਵੀਰ ਸਿੰਘ  
  
  

Saturday, April 21, 2012

ਸੁਣੇ-ਅਣਸੁਣੇ

ਇਨਸਾਨ  ਨੂ  ਇਨਸਾਨ  ਕਹਣਾ  ਗਲ ਭਰੋਸ਼ੇ ਦੀ ,

ਇਕੋ   ਸ਼ਕਲ  ਵਿਚ   ,ਇਨ੍ਸਾਨਿਯਤ ਬਖਰੀ  ਹੈ -


ਚਿਹਰੇ  ਦਾ  ਔਰਾ , ਆਫ਼ਤਾਬ  ਨਹੀਂ ਬਣ ਸਕਦਾ 

ਆਫਤਾਬ    ਬੜਾਨ    ਦਾ    ਜੁਨੂਨ    ਰਖਦਾ  ਹੈ-


ਜੁਤੀਯਾਂ  ਦੀਯਾਂ  ਠੋਕਰਾਂ , ਫ਼ਸਾਨਾ  ਦੋ ਖਯਾਲਾਂ ਦਾ ,

ਸੰਗਦਿਲ    ਦੇਂਦਾ  ਹੈ  , ਰਹਿਮਦਿਲ   ਲੇੰਦਾ    ਹੈ  -


ਜਬਾਬ   ਹਰ    ਸ਼ਖਸ਼   ਦਾ ,   ਪਿਯਾਰ   ਚਾਹਿਦਾ ,

ਸਵਾਲ    ਔਖਾ     ਹੈ ,   ਕਿਨੇ   ਹੈੰਗੇ    ਦੇਣ  ਵਾਲੇ -


ਹਿਫਾਜਤ     ਵਿਚ   ਅਸੀਂ   ਸ਼ਮਸ਼ੀਰ   ਰਖਦੇ   ਹਨ ,

ਫੇਰ   ਭੀ ਮਹਫੂਜ  ਨਹੀਂ  , ਮੌਤ   ਦੀ   ਦਸਤਕਾਂ ਤੋਂ -


ਮਲੂਮ ਨਹੀਂ ਅਪਣਾ ਵਜੂਦ ਇਲ੍ਮ੍ਕਾਰ ਬਣਦਾ ਰਿਹਾ


ਰਚਿਯਾ     ਸੰਸਾਰ  , ਉਸ     ਸਰੂਪ  ਦਾ  ਭੁਲੇਖਾ   ਹੈ -  


Sunday, March 25, 2012

ਭਰੋਸ਼ਾ

ਮੰਗਿਯਾ ਤੇਰਿਯਾਂ ਅੰਖਾਂ ਦਾ ਖਵਾਬ ਕੁਬੂਲ ਕਰਨਾ
 ਉਡੀਕਾ    ਵਿਚ ,  ਰਾਤ  ਤੋਂ   ਸਵੇਰ   ਹੋ   ਗਈ ...

ਹਵਾਵਾਂ    ਦਸਦਿਆ   ਨੇ  ਮੌਸਮ   ਦਾ   ਮਿਜਾਜ ,
ਆਉਣਾ  ਸੀ   ਪ੍ਰੀਤ  ਨੂ , ਤੁਫਾਨ  ਦਾ  ਅੰਦੇਸ਼ਾ ਹੈ -


ਬਦਲ  ਅਪਣੀ  ਰਾਹ  ਕਯਾਮਤ   ਦਾ  ਰਿਜਵਾਨ ,
 ਕਯਾਮਤ ਤਿਕ ਦੋਸਤੀ ਹੈ ਨਿਭਾਉਣੀ ਹੈ ਯਾਰ ਤੋਂ -


ਮੁਕਾ ਦਿਆਂਗੇ ਅਹਸਾਨ ,ਬਣਕੇ ਬਦਲਾਂ ਦੀ ਛਾਂਹ
 ਦਰਖਤ ਭੀ ਮੁਕਰ ਜਾਉਣਗੇ  ਰਾਹੀ  ਨੂ ਛਾਂਵ ਤੋਂ-      


ਬਲਿਆ  ਦੀਵੇ  ਰਾਹ  ਵਿਚ  ਮੰਜਿਲ  ਮਿਲਣੀ ਏ 
ਮਲੂਮ ਨਹੀਂ ਉਸਦਾ ਮੁਕਾਮ ਹੌਸਲਾ ਹੈ ਫ਼ਤਹਿ ਦਾ- 


ਵਿਸਾਹ   ਕਰ    ਲੇਣਾ , ਧੁਪ    ਨੂ   ਛਾਂਵ   ਮਨਕੇ ,
ਕੰਡੇ   ਫੁਲ   ਬਣਦੇ  ਨੇ   ਜਦੋਂ   ਪਿਆ ਰ  ਹੋ ਜਾਏ.-


                                          - ਉਦਯ ਵੀਰ ਸਿੰਘ .

Sunday, February 19, 2012

ਟੂਟੇ- ਸ਼ਬਦ


ਏ     ਜਿੰਦ    ਮੇਰੀਏ      ਸੌੰ    ਤੇਰੇ     ਸਬਾਬ     ਦੀ
ਹਲਾਲ  ਤੋਂ  ਬਾਦ  ਆਯਿਯਾ ਸਮਝ  ਤੂ ਕਸਾਬ  ਨਹੀਂ ,

ਗਾਉਂਦਾ ਰਿਹਾ ਪਿਯਾਰ ਭਰੇ ਗੀਤ  ਪਿਯਾਰ ਛੱਡ ਕੇ ,
ਹੀਰ ਕੋਲ ਸੀ ਜਦੋਂ , ਪਿਯਾਰ ਦਾ ਵਿਸਾਹ  ਨਾਹ ਹੋਯਾ

ਲਬਦਾ ਰਿਹਾ ਰਬ ਨੂੰ ਕਿਤਾਬਾਂ ਵਿਚ ਆਲਿਮ  ਬਣਕੇ,
ਫਰਿਯਾਦੀ ਬਣ  ਅਰਦਾਸ  ਕਰਿਯਾ ,ਦੀਦਾਰ ਹੋ ਗਯਾ  ,

ਦੇਂਦਾ ਰਿਹਾ ਆਵਾਜ ਠੇਕੇ ਤੋਂ  ,ਸਾਨੂ ਇਨਸਾਫ਼ ਚਾਹਿਦਾ
ਕਾਯਿਮੀ ਤਵਾਡੀ ਮੁਕਮ੍ਮਲ ਹੈ ,ਇਨਸਾਫ਼  ਹੋ  ਗਏ  ਨੇ -

       

Friday, February 10, 2012

** ਜੱਜਬਾਤ **
ਰੋਕ  ਲਵਾਂ  ਹੰਜੂਆਂ   ਨੂ  ਕਿਵੇ ,
ਅੰਦਰੁਓੰ ਬਰਸਾਤ ਆਯਿਯਾਂ ਨੇ 
ਸਾਉਣ ਦਾ ਮਹੀਨਾ ਟੂਰ ਗਿਆ ,
ਪ੍ਰੀਤ ਦੀਯਾਂ ਯਾਦ ਆਯਿਯਾਂ  ਨੇ 


ਕਦੋਂ  ਕਾਯਮ  ਰਿਹਾ   ਜੱਜਬਾਤ ,
ਅਸੀਂ ਇਤਿਹਾਸ ਭੁਲ ਨਾਯੀਆਂ ਨੇ 
ਭੁਲ ਗਏ  ਤਾਰੀਖ  ਕੁਰਬਾਨੀ ਦੀ ,
  ਨਿਸ਼ਾਨ   ਭੁਲ    ਆਯਿਯਾਂ    ਨੇ -


ਆਂਖਾਂ  ਵਿਚੋਂ  ਪਿਯਾਰ  ਨਾ ਰਿਹਾ , 
ਕਾਰੋਬਾਰੀ     ਬਣ   ਆਯਿਯਾਂ ਨੇ 
ਬਿਕਦਾ     ਵਿਸਾਜ     ਸਰੇਆਮ , 
ਖਰੀਦਦਾਰ   ਬਣ    ਆਯਿਯਾਂ ਨੇ -


ਲੱਤਾਂ   ਦੇ  ਨਿਸ਼ਾਨ  ਦਸਦੇ   ਨੇ ,
ਮੁਕਰ   ਜਾਣਾਂ   ਸਚੀ   ਰਾਹ ਤੋਂ ,
ਸੌੰ   ਖਾਦੀ   ਸੀ    ਨਿਭਾਨ   ਦੀ ,
ਵਿਚ  ਰਾਹ   ਛੱਡ  ਆਯਿਯਾਂ ਨੇ 


ਤਵਾਡਾ    ਦੀਦਾਰ    ਹੋ   ਨਾ   ਹੋ ,
ਕੋਯੀ ਗਲ ਨਹੀਂ ਨਾਲੋਂ ਯਾਦ ਹੈਗੀ ,
ਸਦਿਯਾਂ   ਲਗੁੰਗੇ   ਭੁਲਾਨ   ਵਿਚ,
 ਇਨਾ     ਸਦਕਾ      ਪਾਯਿਯਾਂ  ਨੇ-


                                                            ਉਦਯ ਵੀਰ ਸਿੰਘ             

Monday, February 6, 2012

ਲੋਕਾਂ -ਲੋਕੀ


ਬੱਦਲ  ਬਦਲ ਗਏ ਆਸਮਾਨ ਪੁਰਾਣਾ   ਹੈ
ਪੰਛੀ   ਬਦਲ    ਗਏ   ਰਸਤਾ  ਪੁਰਾਣਾ  ਹੈ-

ਬਦਲ ਗਯਿਯਾਂ ਫਿਜਾਂ ਤਾਸੀਰ ਨਾਹ ਬਦਲੀ
ਘਟਾ   ਬਦਲ  ਗਯਿਯਾਂ , ਰੰਗ  ਪੁਰਾਣਾ  ਹੈ -

ਸਰਸੋੰ  ਦਾ  ਸਾਗ ਮੱਕੀ   ਦੀਯਾਂ    ਰੋਟਿਯਾਂ
ਸੁਵਾਦ   ਬਦਲ  ਗਿਆ   ਕਣਕ ਪੁਰਾਣਾ ਹੈ-

ਛੜ  ਚਲਿਯਾ ਵਿਸਾਹ  ਦਿਲ ਬਦਲ ਗਿਆ
ਜਮਾਣਾ  ਬਦਲ  ਗਿਆ ਆਦਮੀ ਪੁਰਾਣਾ ਹੈ -

ਬਦਲਤੀ ਰਫਤਾਰ ਵਿਚ ਗੱਡਾ ਗੁਵਾਚ ਗਿਆ ,
ਟੁਰ   ਗਏ    ਮੁਸਾਫ਼ਿਰ   ਖਯਾਲ   ਪੁਰਾਣਾ ਹੈ-

ਚੌਪਾਲ ਦੇ ਇਨਸਾਫ਼  ਉੱਤੇ ਵਿਸਾਹ ਨਹੀਂ ਰਿਹਾ
ਜਬਾਬ     ਨਵਾ   ਹੈ,  ਸੁਵਾਲ     ਪੁਰਾਣਾ    ਹੈ -

                                        udaya veer singh

Wednesday, February 1, 2012

**ਦਾਯਰਾ **


 
               


ਵੋ ਕਹਿੰਦਾ ਰਹਿਯਾ  ਅਪਣੀ ਰੁ ਵਿਚ , ਉਸਦਾ  ਕਾਰੋਬਾਰ  ਸੀ 
ਟੂਰ   ਗਏ   ਤਾਂ  ਯਾਦ  ਆਯਿਯਾ  ਗਲ  ਸਚੇ  ਸੌਦੇ    ਦੀ  ਸੀ-


ਉਡੀਕਾਂ  ਵਿਚ  ਮੁਫਿਲਿਸ਼ੀ  ਸੰਤੋਖ,  ਸਬਰ ,  ਵਿਸਾਹ,  ਨਾਲੋਂ,
ਗੁਜਰ ਗਯਿਯਾਂ ਸਦਿਯਾ,ਨਾਹ ਆਯੀ ਵੋ ਜਿਸਦਾ ਇੰਤਜਾਰ ਸੀ-


ਫਟੀ ਚਾਦਰ ਵਿਚ  ਪੈਬੰਦ ਕਿਵੇਂ  ਲਗਦਾ ਸਾਲਾਂ ਪੂਰਾਣੀ ਹੋ ਗਈ  
ਸ਼ਾਰਦਿਯਾਂ   ਔਖਿਯਾ  ਨੇ, ਨਵੀ  ਦਾ  ਉਪਰਾਲਾ  ਹੋਣਾ  ਚਾਹਿਦਾ


ਬੇਬੇ   ਜਾਪ    ਕਰਦੀ  ,ਬਾਪੁ ਧਿਯਾਨਾ  ਵਿਚ ,ਅਮ੍ਰਿਤ ਵੇਲਾ ਜੇ ,
ਪੁਤਰ    ਟੋਲ ਰਿਹਾ ਨਸ਼ੇ ਵਿਚ ਫ਼ਜੀਰ ਤੋਂ ,ਮੈਖਾਨੇ ਦਾ ਰਾਸਤਾ -


ਇਤਿਹਾਸ    ਕਹਿੰਦਾ    ਵਜੂਦ  ਸਾਡਾ ,ਅਸੀਂ   ਭੁਲ  ਗਏ  ਹਨ ,
ਵਸੀਯਤ   ਵਿਚ   ਕੀ   ਲਿਖਿਯਾ   ਹੈ   ਕੋਯੀ   ਹੋਰ  ਪੜ੍ਹਦਾ ਹੈ -


ਜਾਲਿਮ    ਆਖਦਾ  ਸਾਨੁ  ਜਾਲਿਮ  ਮਨੁਖਤਾ  ਦੀ  ਰਾਹ  ਛਡ,
ਤਾਮੀਰ   ਕਰਦਾ   ਹੈ  ਦੀਵਾਰ ,  ਖੁਦਾ  ਬੰਦੋੰ  ਦੀ  ਜਾਤ ਵਿਚ -


ਚਲ   ਸਕੀਏ   ਦੋ   ਕਦਮ  ,ਤਾਂ   ਟੂਰ   ਮਜਲੂਮਾਂ   ਦੇ   ਵਾਸਤੇ 
ਮਿਲ   ਜਾਣਗੇ    ਸੁਕੂਨ  ਉਨਾਨੁ  ,ਤੈਨੂ   ਦਰਗਾਹ   ਦੀ ਰੋਸ਼ਨੀ -     
           

Sunday, January 29, 2012

ਸੁਨੇਹਾ

ਸੁਨੇਹਾ ਸ਼ਾਮ  ਰਖਿਯਾ ਦਿਲ ਵਿਚ  ਉਡੀਕਾ   ਦਾ ,
ਆਖਾਂ ਬੋਲ ਗਯਿਯਾਂ,ਪੜ੍ਹਨ ਲਈ  ਕਿਤਾਬ ਬਣ ਕੇ  -

ਹੁਣ ਕਬੂਤਰਾਂ ,ਚਿਠਿਯਾਂ ਦੀ ਲੋੜ ਬਿਸਾਹ  ਕਿਸਨੁ 
ਹਾਲ   ਦਸਿਯਾਂ   ਨੇ   ਪਲਕਾਂ , ਅਖਬਾਰ   ਬਣਕੇ 

ਮਨਸੁਖ ਹੋ ਜਾਣਗੇ ਤਵਾਡੀ ਹਾਜਿਰੀ ਪਿਯਾਰ ਦੀ ,
ਨਾਲ   ਰਹਣਾ  , ਤਾ    ਉਮਰਾਂ ,  ਯਾਦ    ਬਣ  ਕੇ- 
      
  

ਹੁਲਾਰਾ

ਹੈਰਾਨ  ਕਰਦੀ  ਜਿੰਦਗੀ ਕਦੀਂ ਕਿਸੀ ਮੋੜ ਉਤੇ ,
ਫ਼ਨਕਾਰ   ਵਰਗਾ ,  ਕਦੀਂ   ਬੇਯਿਮਾਨ   ਵਰਗਾ 

ਸੌ  ਖਾਦੀ ਸੀ ਗੁਰੂਆਂ ਦੀ ,ਜਦ  ਲੋੜ  ਸੀ ਉਸਦੀ ,
ਭੁਲ  ਗਿਆ ,  ਦਰਿਯਾ  ਪਾਰ   ਹੋਣ  ਤੋ, ਬਾਅਦ  -

ਦੇਣ     ਵਾਲੇ   ਜਖ੍ਮ  , ਨਿਮਕ   ਜਰੁਰ  ਪਾਉਣਾ  
ਮਾਠੀਯਾਯੀ,ਨਿਮਕ ਹਲਾਲੀ ਦਾ ਸਬੂਤ ਨਾਹ ਹੁੰਦੀ  -

ਅਡੋਲ ਰਹਣਾ,ਸਿਰ ਕ਼ਲਮ ਤਿਕ ਬਚਨ ਮੰਗਿਯਾ 
ਇਲਜਾਮ    ਥਾਪਿਯਾ , ਸਾਡੀ   ਕਸੁਰਵਾਰੀ    ਦਾ - 

ਹਵਾ ਦਾ ਰੁਖ ਮਹਿਸੂਸ ਹੋਯਾ ਖੁਸ਼ੁਬੂ ਬੇਨਕਾਬ ਹੋਯੀ,
ਹੁਲਾਰ ਉਠਿਯਾ ਦਿਲ ,ਸਾਡਾ ਯਾਰ  ਆ ਰਿਹਾ  ਹੈ -

                                        ਉਦਯ ਵੀਰ ਸਿੰਘ . 
     


Saturday, January 28, 2012

ਚਿਰਾਗ

ਚਿਰਾਂਗਾਂ  ਦੇ ਹਾਲ ਨਯਿਯੋੰ ਪੁਛਦਾ ਜਮਾਨਾ ਵੇ,
ਬਲਦੀ  ਹੈ  ਰੋਸ਼ਨੀ , ਖਿੜਕਦਾ ਜਮਾਨਾ   ਵੇ-

            ਚੰਦਰਾਂ  ਦੇ  ਕਿੱਸੇ- ਕਥਾ  ਨਾਨਕੇ  ਤੋਂ  ਦਾਦਕੇ ,
             ਸੁਪਨੇ ਜੇਹਾ ਜਿੰਦੜੀ ਸੀ ਪੁਰਿਯਾ ਨਾ ਆਸ ਵੇ -

ਰਾਹਾਂ  ਦੇ ਰਹਬਰ ਕਿਵੇਂ ਭੁਲਿਯਾ ਜਮਾਨਾ ਵੇ -

             ਸੜਦਾ ਹੋਯਾ ਤਨ ਬਡੀਯਾ ਹੋਰਾ ਨੂੰ ਆਸ਼ਿਕੀ,
               ਥਲੇ ਹਨੇਰਾ  ਪਾਯਾ ਰਖਿਯਾ ਨਾਹ ਮੌਸ਼ਿਕੀ  -

ਸਤਿਕਾਰ ਦੇਣਾ ਜਿਨੂ ,ਛਡਿਯਾ ਜਮਾਨਾ  ਵੇ -

              ਦਿਲਾਂ  ਦੀਯਾਂ  ਗਲਾਂ ਹੋਰ ਸੁਨੇਹਾ ਦੀ ਪੋਥਿਯਾਂ 
              ਪੜਿਆ ਚੇ ਆਖਿਯਾਂ ਬੀਸਰ ਗਯਿਯਾਂ ਔਖਿਯਾਂ 

ਰੁਲ ਗਯਿਯਾਂ ਅੰਖਿਯਾਂ ਹੰਸਦਾ ਜਮਾਨਾ ਵੇ - 

               ਸਿਖਿਯਾ ਪਿਯਾਰ ਦੀ,ਲੈਣ ਵਾਲੇ  ਆਂਦੇ ਨੇ  ,
               ਭੇਤਾਂ  ਪਿਯਾਰ  ਦੀ ,ਸੜ   ਕੇ  ਮੁਕਾੰਦੇ  ਨੇ -

ਦਾਮਨ ਵਿਚੋਂ ਖੁਸ਼ਿਯਾਂ ਲੈ ਟੁਰਿਯਾ ਜਮਾਨਾ ਵੇ -
   
                                                 ਉਦਯ ਵੀਰ ਸਿੰਘ