Saturday, October 19, 2013

ਯਾਰ ਦੀ ...

ਸ਼ਾਮ   ਹੋਈ  ਰਤ੍ਜਗੇ  ਹੈਂ , 
ਮਹਫਿਲਾਂ ਵਿਚ ਯਾਰ ਦੀ 
ਕੋਣ ਪੁਛਦਾ ਦਿਲ ਦੀ ਗੱਲਾਂ
ਲੀਰਾ ਲੀਰਾ ਪਿਆਰ  ਦੀ -
ਟੁਰ  ਚਲਿਆ  ਜੇ  ਅੰਖ  ਨੂ 
ਹੁਣ ਹੰਜੂਆਂ ਸੈਲਾਬ  ਬਣ 
ਖੁਭ   ਗਿਆ  ਕੰਡਾ   ਕੋਈ 
ਯਾਰ   ਦੀ   ਤਕਰਾਰ  ਦੀ -
  
        - ਉਦਯ ਵੀਰ ਸਿੰਘ .

Friday, August 9, 2013

ਰਸਮਾਂ ਨਿਭਾਇਆਂ -

ਜੇ ਲਗਿਆਂ ਨੇ ਚੋਟ ਹਥਾਂ ,ਰ੍ਰੁਲ ਗਈਆਂ  ਅੰਖੀਆਂ
ਜੇ ਅੰਖ ਰੋਣ ਲਗੀਆਂ ਤਾਂ, ਹਥ ਪੂੰਝ ਆਇਆਂ  -

ਦਿਲਾਂ ਦੇ ਸਵਾਲ ਉਤੇ,,ਅੰਖ ਭਰ  ਆਇਆਂ 
 ,
ਜੋੜ ਹਥ ਅਦਬਾਂ ਨਾਲ, ਰਸਮਾਂ ਨਿਭਾਇਆਂ  

ਚਾਹੁੰਦੇ  ਨਾਹ ਡੁਲਣਾ   ਅੰਖਾਂ   ਦੀਆਂ ਮਹਲਾਂ 

ਛਡਿਆ ਜੇ ਘਰ ਕਦੀ ਹਥ  ਨਾਇਯੋੰ ਆਇਆਂ -

ਰਸਮਾਂ ਹੋਰ ਰਿਸ਼ਤੇ ਦੋਹਾਂ ਕਦੇ   ਨਹੀਂ ਭੁਲਦੇ 

ਇਕ ਰਾਹ ਤਕਿਆ ਦੂਜਾ ਚਿਠਿਆ ਪਠਾਈਆਂ-                                   ਉਦਯ ਵੀਰ ਸਿੰਘ      

Tuesday, June 25, 2013

ਜੇ ਰੋਆ ਹਸਿਆ ਵੀ ਕਰੋ ...

ਜੇ ਰੋਆ ਹਸਿਆ ਵੀ ਕਰੋ ...

ਚਨ ਮੰਗਿਆ ਕਦ ਰੂਪ ਅਜਿਹਾ 
ਚਿਹਰੇ ਨੂ ਪੜ੍ਹਿਆ ਵੀ ਕਰੋ .....

ਜਦ ਝੁਕਦਾ ਦਰ ਪਿਆਰ ਤੁਸਾਂਦੇ
ਪਿਆਰ ਅਗੇ ਝੁਕਿਆ ਵੀ ਕਰੋ -

ਨੈਨ- ਸੁਨੇਹ  ਰਬ ਦੀਆਂ ਭਾਸ਼ਾ 
ਪਿਆਰ ਨਾਲੋਂ ਪੜ੍ਹਿਆ  ਵੀ ਕਰੋ ...

ਰਹਿੰਦਾ ਦਿਲ ਵਿਚ ਤੂ ਚਨ ਕੈਸੇ
ਪੀਰ ਕਦੇ ਕਹਿਆ ਵੀ ਕਰੋ....

ਜੁਲਮਾਂ ਦੀ ਗਲੀਆਂ ਸੋ ਗਯਿਆਂ
ਵੀਰਾਂ ਵਾਂਗ ਜਗਿਆ ਵੀ ਕਰੋ ....

                         ਉਦਯ ਵੀਰ ਸਿੰਘ    
  

Saturday, May 25, 2013

ਗੁਨਾਹ ਕੇ ਸੀ -


ਧੀ ਸੁਆਲ ਕਰਦੀ ਰਹੀ ਮਰਨੇ ਤੋਂ ਬਾਦ ਵੀ
ਕੋਣ ਸੀ ਕਾਤਿਲ ਸਾਡਾ ਗੁਨਾਹ  ਕੇ ਸੀ -

ਮਿਸਰੀ ਵਰਗੀ ਭਾਸ਼ਾ ਗਰੰਥ ਪੜ੍ਹਦੇ ਰਹੇ
ਥਲੇ ਪਈ ਲਾਸ਼ ਉਤੇ ਕਾਫ਼ਿਲਾ ਗੁਜਰ ਗਿਆ  -

ਬਧੇਰਾ ਪਿਆਰ ਉਤੇ ਮਾਂ ਦਾ ਜਦ ਨਾਂ ਆਇਆ
ਬੇਟੀਆਂ ਦਾ ਨਾ  ਬੇਮੁਰਾਦ ਹੋਣ ਲਗੀਆਂ -

ਤੁਸਾਂਦਾ ਹਿਸਾਬ  ਕੀਨਾ ਮਾੜਾ ਜੈ ਜਨਾਬ
ਜਿੰਦ ਸ਼ਮਸ਼ਾਨ ਜੇ ਗੁਆਚ ਗਾਈਆਂ ਬੇਟੀਆਂ -

                                  -  ਉਦਯ ਵੀਰ ਸਿੰਘ