ਕਰ ਚਲਿਯਾ,ਨਿਸਾਰ ,
ਦਿਲਾਂ ਦੀ ਪੀਰ ,
ਯਾਦਾਂ ਕੋਲ ਰਖਿਆ,
ਕਦੋਂ ਸਾਡੀ ਸੀ ... /
ਕੋਰੇ ਕਾਗਜ ਦਾ ਪੜਿਆ ,
ਸੁਨੇਹਾ ਤੁਸੰਦਾ ,
ਬੇ -ਆਖਰਾਂ ਪੜ ਗਿਆ ,
ਮਜਮੂਨ ਦਿਲ ਦਾ..
ਕਹਿੰਦਾ ਰਹਿਆ
ਫਕੀਰਾਂ ਦੀ ਗਲ.....
ਹੈਰਾਨਗੀ ਹੈ ਕਦੀਂ ,
ਨਾਹ ਟੁਰਿਆ
ਉਨਾ ਦੇ ਰਾਹ ਉਤੇ ....
ਪਿਆਰ ਦੀ ਗਲ,
ਜਬਾਨ ਉਤੇ ,
ਖੰਜਰ ਦਿਲ ਵਿਚ ,
ਲੁਕਾਯੀ ਬੈਠਾ ਹੈ ....
ਪਿਉ ਆਖਦਾ ਹੈ ਪੁਤ ਨੂ
ਨਾਹ ਭੁਲੀੰ-
ਸਵਾਂਸ ਰਬ ਦੀ ,
ਸਰੀਰ ਸਾਡੀ ਹੈ...
ਹੁਕੁਮਤਾਂ ਦੀ ਆਵਾਜ ,
ਮਹਿਸੂਸ ਨਾਹ ਹੋਂਦੀ ,
ਲਗਦੀ ਹੈ ਫੁਰਮਾਨ ਆਯਿਆ
ਜਮ ਦਾ ..
ਸੁਨੇਹਾ , ਬੰਡ ਰਿਹਾ
ਰਬ ਦੇ ਕੋਲ ਜਾਣਾ ਹੈ ...
ਕਮਾਲ ! ਰਬ ਕੋਲ ਹੈ
ਪਤਾ ਪੁਛਦਾ ਰਹਿਆ ...
ਬੰਦਗੀ ਵਿਚ ਸਨੇਹ ਤੋਂ -
ਨਾਹ ਦੇ ਸਕੀਏ ਪਿਆਰ ,
ਆਪਣੇ ਆਪ ਨੂ ਦੇਣਾ ,
ਸਾਨੂ ਮਿਲ ਜਾਵੇਗਾ ....
ਉਦਯ ਵੀਰ ਸਿੰਘ