Tuesday, June 21, 2011

ਪੀੜ

ਆਸਮਾਨ   ਨੀਵਾਂ   ਹੋ ਗਿਆ ,
   ਗਰੂਰ    ਨੀਵਾਂ   ਨਾ    ਹੋਯਾ ,
    ਸਾਂਝ ਤੇ ਸਵੇਰ ਨੀਵੀਂ ਹੋ ਗਯਿਯਾਂ,
      ਬੇ -  ਸਊਰ   ਨੀਵਾਂ    ਨਾ    ਹੋਯਾ-

ਦਰਖਤਾਂ ਦਾ ਵਜੂਦ ਬਯਾਨ ਕਰਦਾ ਵੇ ,
  ਕਾਯਮ     ਹਨ     ਮਿਸ਼ਾਲ     ਬਣਕੇ
   ਅਸੀਂ  ਤਾਂ  ਝੁਕ   ਗਏ , ਗੁਜਰ ਗਿਆ ,
      ਤੁਫਾਨ       ਨੀਵਾਂ        ਨਾ      ਹੋਆ -

ਸੁਣਾ    ਕੇ    ਬਾਣੀਆ    ਰਹਿਬਰ    
  ਦਿਲ      ਦਾ    ਬੂਹਾ   ਖੋਲ  ਦਿੱਤਾ  ,
    ਹਨੇਰੇ    ਵਿਚ    ਰਹਿ   ਗਿਆ  ਖੁਦ ,
      ਹੰਕਾਰ     ਨੀਵਾਂ       ਨਾ         ਹੋਆ -

ਸੌਹ  ਖਾਦੀ  ਸੀ,  ਅਸੂਲ ਦਾ ,
  ਬੇ  -   ਅਸੂਲ    ਹੋ      ਗਿਆ ,
   ਮਤ  ਤੋਂ ਡਿਗ ਪਿਆ,ਕਮ੍ਬਖ਼ਤ
      ਮਨ      ਨੀਵਾਂ      ਨਾ      ਹੋਆ-

ਮੀਂਹ ਉੱਤੇ  ਭਰੋਸਾ ਸੀ ਅਟੂਟ ਮੈਨੂ
  ਭਿਜਾਂਗੇ ਜੀ ਭਰ ਕੇ   ਨੇਹ    ਵਿਚ ,
    ਲਬ੍ਦੀ ਆਂਖਾਂ ਉੱਤੇ ਅਸਮਾਨ ਵਿਚ
      ਫਰੇਬੀ      ਨੀਵਾਂ      ਨਾ       ਹੋਆ-

ਨਿਬੇੜ ਨਾ ਹੋਏ ,ਮਸੀਹੀ ਦੇ  ਮਸਲੇ
   ਮੰਜਿਲਾਂ     ਹੋਰ       ਰਾਹਾਂ    ਦੀ ,
     ਚਿਰਾਗ     ਰੋਸਨ  ਹੋ       ਗਿਆ ,
       ਹਨੇਰਾ    ਨੀਵਾਂ    ਨਾ         ਹੋਆ -

ਉਦਯ  ਕਜ  ਕੇ ਚੱਦਰ   ਪਿਆਰ ਦੀ ,
  ਸੁਪਣੇ ਸਜਾਉਣਗੇ ਜੇ ਵਖਤ ਮਿਲਿਆ
   ਉਡੀਕਾਂ  ਵਿਚ   ਅੰਖ  ਨੀਵੀਂ ਹੋ  ਗਈ ,
     ਜਜਬਾਤ      ਨੀਵਾਂ      ਨਾ        ਹੋਆ-

                                - ਉਦਯ ਵੀਰ  ਸਿੰਘ .
     
   
   





 






4 comments:

  1. आसमान झुके, गर्वीला भी |
    रात ढले या गुजरे दिन ||
    बे-सउर बेढब बन्दे बस
    रह सकते कब गड़बड़ बिन ||

    ReplyDelete
  2. ਨਾਨਕ ਨਾਮ ਜਹਾਜ ਹੈ ਚਢ਼ੇ ਸੋ ਉਤਰੈ ਪਾਰ |
    मेरे बाबा अयोध्या के गुरु द्वारे में
    गुरु साहिब के जहाज पर चढ़े थे |

    मार्ग-दर्शन करें --कैसे गुरु जी की कृपा प्राप्त होगी|
    मुझे भी गुरु महाराज का शिष्य बनना है |

    ReplyDelete
  3. ਆਸਮਾਨ ਨੀਵਾਂ ਹੋ ਗਿਆ
    ਗਰੂਰ ਨੀਵਾਂ ਨਾ ਹੋਇਆ...
    ਕਿੰਨੇ ਪਤੇ ਦੀ ਗੱਲ ਕਹੀ ਹੈ...

    ਹਰਦੀਪ

    ReplyDelete