Thursday, June 30, 2011

ਮਿਤਰਾਂ

ਦੁਖਿਯਾਰੇ ਦਿਲ ਦਾ ਪਿਯਾਰ ਬਣ ਮਿਤਰਾਂ ,
      ਦਿਲ ਦਿਯਾਂ ਪੀੜ ਦਾ ਉਚਾਰ ਬਣ ਮਿਤਰਾ --

ਅੰਖਿਯਾਂ ਤੇ ਨੂਰ ਦਾ ਅਧਾਰ   ਬਣ ਮਿਤਰਾਂ ,
       ਔਖੀ ਜਿੰਦੜੀ ਦਾ  ਚਿਰਾਗ ਬਣ ਮਿਤਰਾਂ --

ਦਿਲ   ਉਤੇ  ਲਿਖਿਯਾ ਕਹਾਣੀ  ਦਿਲਵਾਲਿਯਾ,
        ਪਢ਼ਯਾ   ਜ਼ਮਾਨਾ , ਸੁਆਲੀ   ਦਿਲਵਾਲਿਯਾ  ,

ਬਨੁਯਾ  ਨ  ਤੋੜੀਂ ,ਕਰਾਰ ਬਣ ਮਿਤਰਾਂ , 
     ਪਾਯੀਆਂ ਜੇ ਦਿਲ ,ਦਿਲਦਾਰ ਬਣ ਮਿਤਰਾਂ --

ਕਹੰਦੇ ਨੇ ਸਾਰਿਯਾਂ  , ਸੁਨਿਯਾ ਨਾ ਕੋਯੀ ,
        ਰਾਹਾਂ ਦਾ ਟੋਆ ਨੂ, ਭਰਿਯਾ  ਨਾ ਕੋਯੀ  ,

ਮੁਸੀਬਤਾਂ ਦੀ ਜੰਗ ਦਾ ,ਕਟਾਰ ਬਣ ਮਿਤਰਾਂ ,
      ਮਾਰੂਥਲਾਂ ਵਿਚ ਠੰਢਿਯਾਂ ਬਯਾਰ ਬਣ ਮਿਤਰਾ --

ਹੰਜੂਆਂ ਤੇ ਆਂਖ ਦਾ, ਹਿਸਾਬ ਕਦੋਂ ਮਿਲਿਯਾ,
      ਕਾਂਡੀਆਂ ਤੋਂ ਫੁੱਲ ਨੂ , ਸ਼ਬਾਬ ਕਦੋਂ ਮਿਲਿਯਾ  ,

ਕ੍ਜਯਾ ਜੇ  ਆਬਰੂ ,ਤਾਂ ਨਕਾਬ  ਬਣ ਮਿਤਰਾਂ ,
        ਮਹਕ ਉਠੇ ਵਿਹਣਾ, ਗੁਲਾਬ  ਬਣ   ਮਿਤਰਾਂ ----

                                           ਉਦਯ ਵੀਰ ਸਿੰਘ .






3 comments:

  1. ਬਹੁਤ ਵਧੀਆ ਲਿਖਿਆ ਹੈ ਉਦਯ ਵੀਰ ਜੀ,
    ਹੰਝੂਆਂ ਤੇ ਅੱਖਾਂ ਦਾ ਹਿਸਾਬ ਕਦੋਂ ਮਿਲ਼ਿਆ
    ਕੰਡਿਆਂ ਤੋਂ ਫੁੱਲਾਂ ਨੂੰ ਸ਼ਬਾਬ ਕਦੋਂ ਮਿਲ਼ਿਆ !

    ਧੰਨਵਾਦ !
    hardeep

    ReplyDelete
  2. ਕਹੰਦੇ ਨੇ ਸਾਰਿਯਾਂ , ਸੁਨਿਯਾ ਨਾ ਕੋਯੀ ,
    ਰਾਹਾਂ ਦਾ ਟੋਆ ਨੂ, ਭਰਿਯਾ ਨਾ ਕੋਯੀ ,
    ਮੁਸੀਬਤਾਂ ਦੀ ਜੰਗ ਦਾ ,ਕਟਾਰ ਬਣ ਮਿਤਰਾਂ ,
    ਮਾਰੂਥਲਾਂ ਵਿਚ ਠੰਢਿਯਾਂ ਬਯਾਰ ਬਣ ਮਿਤਰਾ --


    ਬਹੁਤ ਵਧੀਆ.....

    ReplyDelete
  3. उदय वीर जी बधाई ||
    एक ब्लॉग है ठाले-बैठे --
    नवीन जी परंपरागत काव्य को बढ़ावा देते हैंपंजाबी परन्तु देवनागरी में घनाक्षरी चाहिए
    समापन पोस्ट में लगानी है | लिंक दे रहा हूँ |
    कृपया देख लें |

    छंद - कुण्डलिया - IND SA 1 DAY SERIES - JAN 11

    http://thalebaithe.blogspot.com/2011/07/blog-post_17.html

    ReplyDelete