Tuesday, August 21, 2012

ਦੋ ਟਕੇ ਦੀ


ਕਰ ਚਲਿਯਾ,ਨਿਸਾਰ ,
ਦਿਲਾਂ ਦੀ ਪੀਰ ,
ਯਾਦਾਂ ਕੋਲ ਰਖਿ,
ਕਦੋਂ ਸਾਡੀ ਸੀ ...  /

ਕੋਰੇ ਕਾਗਜ ਦਾ ਪੜਿਆ ,
ਸੁਨੇਹਾ ਤੁਸੰਦਾ    ,
ਬੇ -ਆਖਰਾਂ  ਪੜ ਗਿਆ ,
ਮਜਮੂਨ ਦਿਲ ਦਾ..

ਕਹਿੰਦਾ ਰਹਿਆ 
ਫਕੀਰਾਂ ਦੀ ਗਲ.....
ਹੈਰਾਨਗੀ ਹੈ ਕਦੀਂ ,
ਨਾਹ ਟੁਰਿਆ 
ਉਨਾ ਦੇ ਰਾਹ  ਉਤੇ ....


ਪਿਰ ਦੀ ਗਲ,
ਜਬਾਨ ਉਤੇ ,
ਖੰਜਰ ਦਿਲ ਵਿਚ ,
ਲੁਕਾਯੀ ਬੈਠਾ ਹੈ ....

ਪਿਉ ਆਖਦਾ ਹੈ ਪੁਤ ਨੂ 
ਨਾਹ  ਭੁਲੀੰ-
ਸਵਾਂਸ ਰਬ ਦੀ ,
ਸਰੀਰ ਸਾਡੀ ਹੈ...


ਹੁਕੁਮਤਾਂ ਦੀ ਆਵਾਜ ,
ਮਹਿਸੂਸ ਨਾਹ ਹੋਂਦੀ ,
ਲਗਦੀ ਹੈ ਫੁਰਮਾਨ ਆਯਿਆ 
 ਜਮ ਦਾ ..

 ਸੁਨੇਹਾ , ਬੰਡ  ਰਿਹਾ 
ਰਬ ਦੇ ਕੋਲ ਜਾਣਾ ਹੈ ...
ਕਮਾਲ ! ਰਬ ਕੋਲ ਹੈ 
ਪਤਾ ਪੁਛਦਾ  ਰਹਿਆ  ...

ਬੰਦਗੀ ਵਿਚ ਸਨੇਹ ਤੋਂ -
ਨਾਹ ਦੇ ਸਕੀਏ ਪਿਰ ,
ਆਪਣੇ  ਆਪ ਨੂ ਦੇਣਾ , 
ਸਾਨੂ    ਮਿਲ  ਜਾਵੇਗਾ ....

                    ਉਦਯ  ਵੀਰ ਸਿੰਘ 



  


Saturday, June 23, 2012

ਨਸੀਬ ਹੋ ਗਈ ..


ਨਯਿਯੋੰ  ਲਗਿਆ   ਉਡੀਕਾਂ  ਦਿਯਾਂ  ਡੋਰਿਆ  
ਅੰਖਾਂ  ਖੁਲਿਆ    ਨੀ   ਖੁਲਿਆ   ਸਵੇਰ   ਗਈ-  


ਸਬਦ    ਸੁਣਿਆ  , ਰੂਹਾਨੀ    ਕਿਤਾਬ    ਦੀ 
ਗਲ ਉਲਝੀ   ਸੀ   ਸਾਡੀ , ਨਿਬੇੜ ਹੋ  ਗਈ-


ਦੀਵਾ    ਬਲਿਆ   ,  ਹਨੇਰਾ    ਮੁਕਾਣ   ਲਈ 
ਨੂਰ   ਚਿਹਰੇ   ਦੇ   ਉਤੇ  ,  ਬਧੇਰ    ਹੋ  ਗਈ-


ਮੀਹ   ਬਰਸੇ     ਸ਼ਰਾਫਤ  ਦਿਆ     ਝੂਮ   ਕੇ , 
ਹਡ   ਆਯਿਆ  ਨੇ  ਮੌਜਾ   ਦੀ  ਜੋਰ  ਹੋ  ਗਈ-


ਪ੍ਰੀਤ   ਮੰਗਿਆ  ,   ਜੋ    ਦੇਣਾ  ਮੈਨੂ   ਜਿੰਦੜੀ ,
ਦਾਤ  ,ਰਬ  ਤੇਰੇ ਦਰ  ਦੀ, ਨਸੀਬ   ਹੋ  ਗਈ -


                                          -  ਉਦਯ ਵੀਰ ਸਿੰਘ  
  
  

Saturday, April 21, 2012

ਸੁਣੇ-ਅਣਸੁਣੇ

ਇਨਸਾਨ  ਨੂ  ਇਨਸਾਨ  ਕਹਣਾ  ਗਲ ਭਰੋਸ਼ੇ ਦੀ ,

ਇਕੋ   ਸ਼ਕਲ  ਵਿਚ   ,ਇਨ੍ਸਾਨਿਯਤ ਬਖਰੀ  ਹੈ -


ਚਿਹਰੇ  ਦਾ  ਔਰਾ , ਆਫ਼ਤਾਬ  ਨਹੀਂ ਬਣ ਸਕਦਾ 

ਆਫਤਾਬ    ਬੜਾਨ    ਦਾ    ਜੁਨੂਨ    ਰਖਦਾ  ਹੈ-


ਜੁਤੀਯਾਂ  ਦੀਯਾਂ  ਠੋਕਰਾਂ , ਫ਼ਸਾਨਾ  ਦੋ ਖਯਾਲਾਂ ਦਾ ,

ਸੰਗਦਿਲ    ਦੇਂਦਾ  ਹੈ  , ਰਹਿਮਦਿਲ   ਲੇੰਦਾ    ਹੈ  -


ਜਬਾਬ   ਹਰ    ਸ਼ਖਸ਼   ਦਾ ,   ਪਿਯਾਰ   ਚਾਹਿਦਾ ,

ਸਵਾਲ    ਔਖਾ     ਹੈ ,   ਕਿਨੇ   ਹੈੰਗੇ    ਦੇਣ  ਵਾਲੇ -


ਹਿਫਾਜਤ     ਵਿਚ   ਅਸੀਂ   ਸ਼ਮਸ਼ੀਰ   ਰਖਦੇ   ਹਨ ,

ਫੇਰ   ਭੀ ਮਹਫੂਜ  ਨਹੀਂ  , ਮੌਤ   ਦੀ   ਦਸਤਕਾਂ ਤੋਂ -


ਮਲੂਮ ਨਹੀਂ ਅਪਣਾ ਵਜੂਦ ਇਲ੍ਮ੍ਕਾਰ ਬਣਦਾ ਰਿਹਾ


ਰਚਿਯਾ     ਸੰਸਾਰ  , ਉਸ     ਸਰੂਪ  ਦਾ  ਭੁਲੇਖਾ   ਹੈ -  


Sunday, March 25, 2012

ਭਰੋਸ਼ਾ





ਮੰਗਿਯਾ ਤੇਰਿਯਾਂ ਅੰਖਾਂ ਦਾ ਖਵਾਬ ਕੁਬੂਲ ਕਰਨਾ
 ਉਡੀਕਾ    ਵਿਚ ,  ਰਾਤ  ਤੋਂ   ਸਵੇਰ   ਹੋ   ਗਈ ...

ਹਵਾਵਾਂ    ਦਸਦਿਆ   ਨੇ  ਮੌਸਮ   ਦਾ   ਮਿਜਾਜ ,
ਆਉਣਾ  ਸੀ   ਪ੍ਰੀਤ  ਨੂ , ਤੁਫਾਨ  ਦਾ  ਅੰਦੇਸ਼ਾ ਹੈ -


ਬਦਲ  ਅਪਣੀ  ਰਾਹ  ਕਯਾਮਤ   ਦਾ  ਰਿਜਵਾਨ ,
 ਕਯਾਮਤ ਤਿਕ ਦੋਸਤੀ ਹੈ ਨਿਭਾਉਣੀ ਹੈ ਯਾਰ ਤੋਂ -


ਮੁਕਾ ਦਿਆਂਗੇ ਅਹਸਾਨ ,ਬਣਕੇ ਬਦਲਾਂ ਦੀ ਛਾਂਹ
 ਦਰਖਤ ਭੀ ਮੁਕਰ ਜਾਉਣਗੇ  ਰਾਹੀ  ਨੂ ਛਾਂਵ ਤੋਂ-      


ਬਲਿਆ  ਦੀਵੇ  ਰਾਹ  ਵਿਚ  ਮੰਜਿਲ  ਮਿਲਣੀ ਏ 
ਮਲੂਮ ਨਹੀਂ ਉਸਦਾ ਮੁਕਾਮ ਹੌਸਲਾ ਹੈ ਫ਼ਤਹਿ ਦਾ- 


ਵਿਸਾਹ   ਕਰ    ਲੇਣਾ , ਧੁਪ    ਨੂ   ਛਾਂਵ   ਮਨਕੇ ,
ਕੰਡੇ   ਫੁਲ   ਬਣਦੇ  ਨੇ   ਜਦੋਂ   ਪਿਆ ਰ  ਹੋ ਜਾਏ.-


                                          - ਉਦਯ ਵੀਰ ਸਿੰਘ .

Sunday, February 19, 2012

ਟੂਟੇ- ਸ਼ਬਦ


ਏ     ਜਿੰਦ    ਮੇਰੀਏ      ਸੌੰ    ਤੇਰੇ     ਸਬਾਬ     ਦੀ
ਹਲਾਲ  ਤੋਂ  ਬਾਦ  ਆਯਿਯਾ ਸਮਝ  ਤੂ ਕਸਾਬ  ਨਹੀਂ ,

ਗਾਉਂਦਾ ਰਿਹਾ ਪਿਯਾਰ ਭਰੇ ਗੀਤ  ਪਿਯਾਰ ਛੱਡ ਕੇ ,
ਹੀਰ ਕੋਲ ਸੀ ਜਦੋਂ , ਪਿਯਾਰ ਦਾ ਵਿਸਾਹ  ਨਾਹ ਹੋਯਾ

ਲਬਦਾ ਰਿਹਾ ਰਬ ਨੂੰ ਕਿਤਾਬਾਂ ਵਿਚ ਆਲਿਮ  ਬਣਕੇ,
ਫਰਿਯਾਦੀ ਬਣ  ਅਰਦਾਸ  ਕਰਿਯਾ ,ਦੀਦਾਰ ਹੋ ਗਯਾ  ,

ਦੇਂਦਾ ਰਿਹਾ ਆਵਾਜ ਠੇਕੇ ਤੋਂ  ,ਸਾਨੂ ਇਨਸਾਫ਼ ਚਾਹਿਦਾ
ਕਾਯਿਮੀ ਤਵਾਡੀ ਮੁਕਮ੍ਮਲ ਹੈ ,ਇਨਸਾਫ਼  ਹੋ  ਗਏ  ਨੇ -

       

Friday, February 10, 2012

** ਜੱਜਬਾਤ **




ਰੋਕ  ਲਵਾਂ  ਹੰਜੂਆਂ   ਨੂ  ਕਿਵੇ ,
ਅੰਦਰੁਓੰ ਬਰਸਾਤ ਆਯਿਯਾਂ ਨੇ 
ਸਾਉਣ ਦਾ ਮਹੀਨਾ ਟੂਰ ਗਿਆ ,
ਪ੍ਰੀਤ ਦੀਯਾਂ ਯਾਦ ਆਯਿਯਾਂ  ਨੇ 


ਕਦੋਂ  ਕਾਯਮ  ਰਿਹਾ   ਜੱਜਬਾਤ ,
ਅਸੀਂ ਇਤਿਹਾਸ ਭੁਲ ਨਾਯੀਆਂ ਨੇ 
ਭੁਲ ਗਏ  ਤਾਰੀਖ  ਕੁਰਬਾਨੀ ਦੀ ,
  ਨਿਸ਼ਾਨ   ਭੁਲ    ਆਯਿਯਾਂ    ਨੇ -


ਆਂਖਾਂ  ਵਿਚੋਂ  ਪਿਯਾਰ  ਨਾ ਰਿਹਾ , 
ਕਾਰੋਬਾਰੀ     ਬਣ   ਆਯਿਯਾਂ ਨੇ 
ਬਿਕਦਾ     ਵਿਸਾਜ     ਸਰੇਆਮ , 
ਖਰੀਦਦਾਰ   ਬਣ    ਆਯਿਯਾਂ ਨੇ -


ਲੱਤਾਂ   ਦੇ  ਨਿਸ਼ਾਨ  ਦਸਦੇ   ਨੇ ,
ਮੁਕਰ   ਜਾਣਾਂ   ਸਚੀ   ਰਾਹ ਤੋਂ ,
ਸੌੰ   ਖਾਦੀ   ਸੀ    ਨਿਭਾਨ   ਦੀ ,
ਵਿਚ  ਰਾਹ   ਛੱਡ  ਆਯਿਯਾਂ ਨੇ 


ਤਵਾਡਾ    ਦੀਦਾਰ    ਹੋ   ਨਾ   ਹੋ ,
ਕੋਯੀ ਗਲ ਨਹੀਂ ਨਾਲੋਂ ਯਾਦ ਹੈਗੀ ,
ਸਦਿਯਾਂ   ਲਗੁੰਗੇ   ਭੁਲਾਨ   ਵਿਚ,
 ਇਨਾ     ਸਦਕਾ      ਪਾਯਿਯਾਂ  ਨੇ-


                                                            ਉਦਯ ਵੀਰ ਸਿੰਘ             

Monday, February 6, 2012

ਲੋਕਾਂ -ਲੋਕੀ


ਬੱਦਲ  ਬਦਲ ਗਏ ਆਸਮਾਨ ਪੁਰਾਣਾ   ਹੈ
ਪੰਛੀ   ਬਦਲ    ਗਏ   ਰਸਤਾ  ਪੁਰਾਣਾ  ਹੈ-

ਬਦਲ ਗਯਿਯਾਂ ਫਿਜਾਂ ਤਾਸੀਰ ਨਾਹ ਬਦਲੀ
ਘਟਾ   ਬਦਲ  ਗਯਿਯਾਂ , ਰੰਗ  ਪੁਰਾਣਾ  ਹੈ -

ਸਰਸੋੰ  ਦਾ  ਸਾਗ ਮੱਕੀ   ਦੀਯਾਂ    ਰੋਟਿਯਾਂ
ਸੁਵਾਦ   ਬਦਲ  ਗਿਆ   ਕਣਕ ਪੁਰਾਣਾ ਹੈ-

ਛੜ  ਚਲਿਯਾ ਵਿਸਾਹ  ਦਿਲ ਬਦਲ ਗਿਆ
ਜਮਾਣਾ  ਬਦਲ  ਗਿਆ ਆਦਮੀ ਪੁਰਾਣਾ ਹੈ -

ਬਦਲਤੀ ਰਫਤਾਰ ਵਿਚ ਗੱਡਾ ਗੁਵਾਚ ਗਿਆ ,
ਟੁਰ   ਗਏ    ਮੁਸਾਫ਼ਿਰ   ਖਯਾਲ   ਪੁਰਾਣਾ ਹੈ-

ਚੌਪਾਲ ਦੇ ਇਨਸਾਫ਼  ਉੱਤੇ ਵਿਸਾਹ ਨਹੀਂ ਰਿਹਾ
ਜਬਾਬ     ਨਵਾ   ਹੈ,  ਸੁਵਾਲ     ਪੁਰਾਣਾ    ਹੈ -

                                        udaya veer singh