Sunday, February 19, 2012

ਟੂਟੇ- ਸ਼ਬਦ


ਏ     ਜਿੰਦ    ਮੇਰੀਏ      ਸੌੰ    ਤੇਰੇ     ਸਬਾਬ     ਦੀ
ਹਲਾਲ  ਤੋਂ  ਬਾਦ  ਆਯਿਯਾ ਸਮਝ  ਤੂ ਕਸਾਬ  ਨਹੀਂ ,

ਗਾਉਂਦਾ ਰਿਹਾ ਪਿਯਾਰ ਭਰੇ ਗੀਤ  ਪਿਯਾਰ ਛੱਡ ਕੇ ,
ਹੀਰ ਕੋਲ ਸੀ ਜਦੋਂ , ਪਿਯਾਰ ਦਾ ਵਿਸਾਹ  ਨਾਹ ਹੋਯਾ

ਲਬਦਾ ਰਿਹਾ ਰਬ ਨੂੰ ਕਿਤਾਬਾਂ ਵਿਚ ਆਲਿਮ  ਬਣਕੇ,
ਫਰਿਯਾਦੀ ਬਣ  ਅਰਦਾਸ  ਕਰਿਯਾ ,ਦੀਦਾਰ ਹੋ ਗਯਾ  ,

ਦੇਂਦਾ ਰਿਹਾ ਆਵਾਜ ਠੇਕੇ ਤੋਂ  ,ਸਾਨੂ ਇਨਸਾਫ਼ ਚਾਹਿਦਾ
ਕਾਯਿਮੀ ਤਵਾਡੀ ਮੁਕਮ੍ਮਲ ਹੈ ,ਇਨਸਾਫ਼  ਹੋ  ਗਏ  ਨੇ -

       

Friday, February 10, 2012

** ਜੱਜਬਾਤ **
ਰੋਕ  ਲਵਾਂ  ਹੰਜੂਆਂ   ਨੂ  ਕਿਵੇ ,
ਅੰਦਰੁਓੰ ਬਰਸਾਤ ਆਯਿਯਾਂ ਨੇ 
ਸਾਉਣ ਦਾ ਮਹੀਨਾ ਟੂਰ ਗਿਆ ,
ਪ੍ਰੀਤ ਦੀਯਾਂ ਯਾਦ ਆਯਿਯਾਂ  ਨੇ 


ਕਦੋਂ  ਕਾਯਮ  ਰਿਹਾ   ਜੱਜਬਾਤ ,
ਅਸੀਂ ਇਤਿਹਾਸ ਭੁਲ ਨਾਯੀਆਂ ਨੇ 
ਭੁਲ ਗਏ  ਤਾਰੀਖ  ਕੁਰਬਾਨੀ ਦੀ ,
  ਨਿਸ਼ਾਨ   ਭੁਲ    ਆਯਿਯਾਂ    ਨੇ -


ਆਂਖਾਂ  ਵਿਚੋਂ  ਪਿਯਾਰ  ਨਾ ਰਿਹਾ , 
ਕਾਰੋਬਾਰੀ     ਬਣ   ਆਯਿਯਾਂ ਨੇ 
ਬਿਕਦਾ     ਵਿਸਾਜ     ਸਰੇਆਮ , 
ਖਰੀਦਦਾਰ   ਬਣ    ਆਯਿਯਾਂ ਨੇ -


ਲੱਤਾਂ   ਦੇ  ਨਿਸ਼ਾਨ  ਦਸਦੇ   ਨੇ ,
ਮੁਕਰ   ਜਾਣਾਂ   ਸਚੀ   ਰਾਹ ਤੋਂ ,
ਸੌੰ   ਖਾਦੀ   ਸੀ    ਨਿਭਾਨ   ਦੀ ,
ਵਿਚ  ਰਾਹ   ਛੱਡ  ਆਯਿਯਾਂ ਨੇ 


ਤਵਾਡਾ    ਦੀਦਾਰ    ਹੋ   ਨਾ   ਹੋ ,
ਕੋਯੀ ਗਲ ਨਹੀਂ ਨਾਲੋਂ ਯਾਦ ਹੈਗੀ ,
ਸਦਿਯਾਂ   ਲਗੁੰਗੇ   ਭੁਲਾਨ   ਵਿਚ,
 ਇਨਾ     ਸਦਕਾ      ਪਾਯਿਯਾਂ  ਨੇ-


                                                            ਉਦਯ ਵੀਰ ਸਿੰਘ             

Monday, February 6, 2012

ਲੋਕਾਂ -ਲੋਕੀ


ਬੱਦਲ  ਬਦਲ ਗਏ ਆਸਮਾਨ ਪੁਰਾਣਾ   ਹੈ
ਪੰਛੀ   ਬਦਲ    ਗਏ   ਰਸਤਾ  ਪੁਰਾਣਾ  ਹੈ-

ਬਦਲ ਗਯਿਯਾਂ ਫਿਜਾਂ ਤਾਸੀਰ ਨਾਹ ਬਦਲੀ
ਘਟਾ   ਬਦਲ  ਗਯਿਯਾਂ , ਰੰਗ  ਪੁਰਾਣਾ  ਹੈ -

ਸਰਸੋੰ  ਦਾ  ਸਾਗ ਮੱਕੀ   ਦੀਯਾਂ    ਰੋਟਿਯਾਂ
ਸੁਵਾਦ   ਬਦਲ  ਗਿਆ   ਕਣਕ ਪੁਰਾਣਾ ਹੈ-

ਛੜ  ਚਲਿਯਾ ਵਿਸਾਹ  ਦਿਲ ਬਦਲ ਗਿਆ
ਜਮਾਣਾ  ਬਦਲ  ਗਿਆ ਆਦਮੀ ਪੁਰਾਣਾ ਹੈ -

ਬਦਲਤੀ ਰਫਤਾਰ ਵਿਚ ਗੱਡਾ ਗੁਵਾਚ ਗਿਆ ,
ਟੁਰ   ਗਏ    ਮੁਸਾਫ਼ਿਰ   ਖਯਾਲ   ਪੁਰਾਣਾ ਹੈ-

ਚੌਪਾਲ ਦੇ ਇਨਸਾਫ਼  ਉੱਤੇ ਵਿਸਾਹ ਨਹੀਂ ਰਿਹਾ
ਜਬਾਬ     ਨਵਾ   ਹੈ,  ਸੁਵਾਲ     ਪੁਰਾਣਾ    ਹੈ -

                                        udaya veer singh

Wednesday, February 1, 2012

**ਦਾਯਰਾ **


 
               


ਵੋ ਕਹਿੰਦਾ ਰਹਿਯਾ  ਅਪਣੀ ਰੁ ਵਿਚ , ਉਸਦਾ  ਕਾਰੋਬਾਰ  ਸੀ 
ਟੂਰ   ਗਏ   ਤਾਂ  ਯਾਦ  ਆਯਿਯਾ  ਗਲ  ਸਚੇ  ਸੌਦੇ    ਦੀ  ਸੀ-


ਉਡੀਕਾਂ  ਵਿਚ  ਮੁਫਿਲਿਸ਼ੀ  ਸੰਤੋਖ,  ਸਬਰ ,  ਵਿਸਾਹ,  ਨਾਲੋਂ,
ਗੁਜਰ ਗਯਿਯਾਂ ਸਦਿਯਾ,ਨਾਹ ਆਯੀ ਵੋ ਜਿਸਦਾ ਇੰਤਜਾਰ ਸੀ-


ਫਟੀ ਚਾਦਰ ਵਿਚ  ਪੈਬੰਦ ਕਿਵੇਂ  ਲਗਦਾ ਸਾਲਾਂ ਪੂਰਾਣੀ ਹੋ ਗਈ  
ਸ਼ਾਰਦਿਯਾਂ   ਔਖਿਯਾ  ਨੇ, ਨਵੀ  ਦਾ  ਉਪਰਾਲਾ  ਹੋਣਾ  ਚਾਹਿਦਾ


ਬੇਬੇ   ਜਾਪ    ਕਰਦੀ  ,ਬਾਪੁ ਧਿਯਾਨਾ  ਵਿਚ ,ਅਮ੍ਰਿਤ ਵੇਲਾ ਜੇ ,
ਪੁਤਰ    ਟੋਲ ਰਿਹਾ ਨਸ਼ੇ ਵਿਚ ਫ਼ਜੀਰ ਤੋਂ ,ਮੈਖਾਨੇ ਦਾ ਰਾਸਤਾ -


ਇਤਿਹਾਸ    ਕਹਿੰਦਾ    ਵਜੂਦ  ਸਾਡਾ ,ਅਸੀਂ   ਭੁਲ  ਗਏ  ਹਨ ,
ਵਸੀਯਤ   ਵਿਚ   ਕੀ   ਲਿਖਿਯਾ   ਹੈ   ਕੋਯੀ   ਹੋਰ  ਪੜ੍ਹਦਾ ਹੈ -


ਜਾਲਿਮ    ਆਖਦਾ  ਸਾਨੁ  ਜਾਲਿਮ  ਮਨੁਖਤਾ  ਦੀ  ਰਾਹ  ਛਡ,
ਤਾਮੀਰ   ਕਰਦਾ   ਹੈ  ਦੀਵਾਰ ,  ਖੁਦਾ  ਬੰਦੋੰ  ਦੀ  ਜਾਤ ਵਿਚ -


ਚਲ   ਸਕੀਏ   ਦੋ   ਕਦਮ  ,ਤਾਂ   ਟੂਰ   ਮਜਲੂਮਾਂ   ਦੇ   ਵਾਸਤੇ 
ਮਿਲ   ਜਾਣਗੇ    ਸੁਕੂਨ  ਉਨਾਨੁ  ,ਤੈਨੂ   ਦਰਗਾਹ   ਦੀ ਰੋਸ਼ਨੀ -