Wednesday, February 1, 2012

**ਦਾਯਰਾ **


 
               


ਵੋ ਕਹਿੰਦਾ ਰਹਿਯਾ  ਅਪਣੀ ਰੁ ਵਿਚ , ਉਸਦਾ  ਕਾਰੋਬਾਰ  ਸੀ 
ਟੂਰ   ਗਏ   ਤਾਂ  ਯਾਦ  ਆਯਿਯਾ  ਗਲ  ਸਚੇ  ਸੌਦੇ    ਦੀ  ਸੀ-


ਉਡੀਕਾਂ  ਵਿਚ  ਮੁਫਿਲਿਸ਼ੀ  ਸੰਤੋਖ,  ਸਬਰ ,  ਵਿਸਾਹ,  ਨਾਲੋਂ,
ਗੁਜਰ ਗਯਿਯਾਂ ਸਦਿਯਾ,ਨਾਹ ਆਯੀ ਵੋ ਜਿਸਦਾ ਇੰਤਜਾਰ ਸੀ-


ਫਟੀ ਚਾਦਰ ਵਿਚ  ਪੈਬੰਦ ਕਿਵੇਂ  ਲਗਦਾ ਸਾਲਾਂ ਪੂਰਾਣੀ ਹੋ ਗਈ  
ਸ਼ਾਰਦਿਯਾਂ   ਔਖਿਯਾ  ਨੇ, ਨਵੀ  ਦਾ  ਉਪਰਾਲਾ  ਹੋਣਾ  ਚਾਹਿਦਾ


ਬੇਬੇ   ਜਾਪ    ਕਰਦੀ  ,ਬਾਪੁ ਧਿਯਾਨਾ  ਵਿਚ ,ਅਮ੍ਰਿਤ ਵੇਲਾ ਜੇ ,
ਪੁਤਰ    ਟੋਲ ਰਿਹਾ ਨਸ਼ੇ ਵਿਚ ਫ਼ਜੀਰ ਤੋਂ ,ਮੈਖਾਨੇ ਦਾ ਰਾਸਤਾ -


ਇਤਿਹਾਸ    ਕਹਿੰਦਾ    ਵਜੂਦ  ਸਾਡਾ ,ਅਸੀਂ   ਭੁਲ  ਗਏ  ਹਨ ,
ਵਸੀਯਤ   ਵਿਚ   ਕੀ   ਲਿਖਿਯਾ   ਹੈ   ਕੋਯੀ   ਹੋਰ  ਪੜ੍ਹਦਾ ਹੈ -


ਜਾਲਿਮ    ਆਖਦਾ  ਸਾਨੁ  ਜਾਲਿਮ  ਮਨੁਖਤਾ  ਦੀ  ਰਾਹ  ਛਡ,
ਤਾਮੀਰ   ਕਰਦਾ   ਹੈ  ਦੀਵਾਰ ,  ਖੁਦਾ  ਬੰਦੋੰ  ਦੀ  ਜਾਤ ਵਿਚ -


ਚਲ   ਸਕੀਏ   ਦੋ   ਕਦਮ  ,ਤਾਂ   ਟੂਰ   ਮਜਲੂਮਾਂ   ਦੇ   ਵਾਸਤੇ 
ਮਿਲ   ਜਾਣਗੇ    ਸੁਕੂਨ  ਉਨਾਨੁ  ,ਤੈਨੂ   ਦਰਗਾਹ   ਦੀ ਰੋਸ਼ਨੀ -     
           

No comments:

Post a Comment